January 19, 2026

ਅਮਰ ਸੰਘਰ

ਪ੍ਰਸ਼ਨ ਚਿੰਨ

ਸਿਰਫ਼ ਸਵਾਲ ਨਹੀਂ ਹੁੰਦੇ
ਇਨਸਾਨ ਵੀ ਹੁੰਦੇ ਨੇ

ਔਰਤ ਆਪਣੇ ਆਪ ਵਿੱਚ
ਸਵਾਲ ਵੀ ਹੈ ਤੇ ਜਵਾਬ ਵੀ
ਔਰਤ ਨੂੰ ਸਮਝਣ ਲਈ
ਔਰਤ ਹੋਣਾ ਪੈਂਦਾ ਹੈ

ਔਰਤ ਦੀ ਪਰਿਭਾਸ਼ਾ
ਪੂਰਨ ਵਿਰਾਮ ਜਾਂ ਡੰਡੀ ਦੀ
ਮੋਹਤਾਜ ਨਹੀ ਹੁੰਦੀ

ਔਰਤ ਦਾ ਵਗਦੇ ਰਹਿਣਾ
ਲਾਜ਼ਮੀ ਹੈ
ਔਰਤ ਦੀ ਮਮਤਾ
ਜਿਥੋਂ ਦੀ ਲੰਘਦੀ ਹੈ
ਉਥੇ ਜੀਵਨ ਰੂਪੀ ਫੁੱਲ
ਖਿਲਦੇ ਨੇ

ਔਰਤ ਦੇ
ਪੂਰਨ ਵਿਰਾਮ ਦੀ ਅਵਸਥਾ
ਜ਼ਿੰਦਗੀ ਲਈ ਨਾਸ਼ਵਾਨ ਹੈ

ਮੈਂ ਉਸ ਔਰਤ ਵਿੱਚੋਂ
ਜ਼ਿੰਦਗੀ ਦੇ ਅਰਥ ਲੱਭਦਾ ਹਾਂ