ਨਸ਼ਾ
ਦੇਵਤਿਆਂ ਦੀ ਧਰਤੀ
ਗਈ ਸਰਾਪੀ ਅੱਜ,
ਅੱਜ ਕਲ ਮੇਰੇ ਸ਼ਹਿਰ ‘ਚ
ਰਾਖਸ਼ ਰਹਿੰਦਾ ਹੈ।
ਚਿੱਟਾ ਬੱਦਲ ਉੱਠਿਆ
ਵਿੱਚ ਅੱਜ ਸ਼ਹਿਰ ਮੇਰੇ,
ਹੁਣ ਇਸ ਵਿੱਚ ਦਰਿਆ
ਛੇਵਾਂ ਵੀ ਵਹਿੰਦਾ ਹੈ।
ਰੁੜ੍ਹ ਗਈਆਂ ਨੇ ਬੇਸ਼ੱਕ
ਇਸ ਵਿੱਚ ਕੁੱਲੀਆਂ ਵੀ,
ਪਰ ਮਹਿਲ ਪੱਕਾ ਵੀ ਵੇਖਿਆ
ਮੈਂ ਤਾਂ ਢਹਿੰਦਾ ਹੈ।
ਮੇਰੇ ਸ਼ਹਿਰ ਚੁਫੇਰੇ
ਮੌਤ ਦਾ ਪਹਿਰਾ ਹੈ,
ਹਰ ਪਲ ਸਿਰ ਦੇ ਉੱਤੇ
ਕੱਫਣ ਰਹਿੰਦਾ ਹੈ।
ਹਰ ਗਲੀ ਹਰ ਮੋੜ ਦੇ
ਉੱਤੇ ਮਿਲਦਾ ਹੈ,
ਲੈ ਲਓ ਮੌਤ ਮੈਂ ਵੰਡਦਾਂ
ਫਿਰਦਾ ਕਹਿੰਦਾ ਹੈ।
ਉੱਜੜੀ ਫਸਲ ਜੁਆਨ
ਬੁਢੇਪਾ ਡੋਲ ਗਿਆ,
ਚਾਰੇ ਪਾਸੇ ਸੇਕ
ਸਿਵੇ ਦਾ ਪੈਂਦਾ ਹੈ।
ਲਾ ਸਰਿੰਜਾਂ ਪੁੱਤ ਡਿੱਗੇ
ਵਿਚ ਵਾਹਣਾਂ ਦੇ,
ਹਰ ਪਲ ਮੌਤ ਦਾ ਸਾਇਆ
ਸਿਰ ਤੇ ਰਹਿੰਦਾ ਹੈ।
ਜੀਣ ਜੋਗਿਓ! ਬਚਿਓ
ਘਰ ਦੇ ਦੁਸ਼ਮਣ ਤੋਂ,
ਬੁੱਕਲ ਦਾ ਸੱਪ ਬਣ
ਜੋ ਡਰਦਾ ਰਹਿੰਦਾ ਹੈ।

Read more
ਬਲਵਿੰਦਰ ਸੰਧੂ
ਹਰਮੀਤ ਵਿਦਿਆਰਥੀ
ਅਮਰਜੀਤ ਕੌਂਕੇ