
ਰਾਤ ਰਾਤ ਹੀ ਰਹੇ
ਖਾਮੋਸ਼ ਰਾਤ
ਟਿਕੀ ਹੋਈ
ਸਨਾਟਾ ਸ਼ੂਕਦਾ
ਮਨ ਦੀਆਂ ਅੱਖਾਂ ‘ਚ
ਤੇਰਾ ਅਕਸ ਹੈ
ਕੰਨਾਂ ‘ਚ ਤੇਰੀ ਆਹਟ ਹੈ
ਧੜਕਣ ‘ਚ
ਸਰਗਮ ਸੁਲਘਦੀ
ਮੁਸਕਾਨ ਤੇਰੀ
ਤੋੜਦੀ ਸਾਰੇ ਸਨਾਟੇ
ਗੁਣਗੁਣਾਉਂਦੀ
ਰਾਗ ਮੁੜ ਮੁੜ
ਵਸਲ ਦਾ ਵਿਸਮਾਦ ਦਾ
ਦੂਰ ਤੀਕਰ ਫੈਲ ਰਹੀਆਂ
ਨਾਗ ਬਣ ਪਗਡੰਡੀਆਂ
ਚੇਤਿਆਂ ਦੇ ਘਣੇ ਜੰਗਲ
ਸੰਸਕਾਰਾਂ ਦੇ ਸਿਤਮ
ਪੈਰ ਪੈਰ ਖਿਲਰੇ ਹੋਏ
ਖਿਆਲ,
ਸਹਿਮ-ਸੰਗੀਨਾਂ ਚੁਫ਼ੇਰ
ਤੋੜਨਾ ਚਾਹੁੰਦਾਂ ਖਾਮੋਸ਼ੀ
ਵਸਲ ਤੋਂ ਵਿਸਮਾਦ
ਤੀਕਰ
ਫੈਲ ਰਹੀਆਂ ਵਾਦੀਆਂ
ਹਰੀਆਂ ਕਚੂਰ……
ਖਾਮੋਸ਼ ਰਾਤ
ਚੰਗਾੜਦੀ ਕੰਨਾਂ ‘ਚ ਮੇਰੇ
ਮਨ ਦੀਆਂ ਅੱਖਾਂ ‘ਚ
ਤੇਰਾ ਅਕਸ ਹੈ
ਮੁਸਕਾਨ ਹੈ…
ਜੀ ਕਰੇ ….
ਇਹ ਰਾਤ ਨਾ ਮੁੱਕੇ
ਕਦੇ……।
Read more
ਫ਼ੈਜ਼ ਅਹਿਮਦ ਫ਼ੈਜ਼
ਸਾਹਿਰ ਲੁਧਿਆਣਵੀ
ਫ਼ਹਮੀਦਾ ਰਿਆਜ਼