November 9, 2024

ਦੇਵ

‘ਸੰਸਾਰ’

ਉਹ ਪੂਰਾ ‘ਸੰਸਾਰ’
ਫੁੱਲ, ਅਕਾਸ਼ ਤੇ
ਦਸਤਕ

ਚੁੱਪ ਵਾਂਗ ਆਈ ਉਹ
ਹਵਾ ਬਣ
ਵਾਹੋ ਦਾਹੀ
ਪਰਤ ਦਰ ਪਰਤ ਉਤਰ ਗਈ
ਮੇਰੇ ਅੰਦਰ

ਮੇਰੀਆਂ ਤਲੀਆਂ ‘ਤੇ
ਦੋ ਨੀਲੀਆਂ ਅੱਖਾਂ ਬੀਜ ਕੇ ਕਹਿਣ ਲੱਗੀ
ਆਪਣੇ ਚਿਹਰੇ ਤੋਂ
ਐਨਕ ਜ਼ਰਾ ਕੁ ਪਰੇ ਹਟਾ ਦੇ
ਮੈਂ ‘ਸਮੁੰਦਰ’ ਵੇਖਣਾ ਚਾਹੁੰਦੀ ਹਾਂ।

ਹੁਣ ਮੈਂ
ਕਦੋਂ ਦਾ
‘ਸ਼ਾਂਤ’ ਹਾਂ…!!!

(‘ਦੂਸਰੇ ਕਿਨਾਰੇ ਦੀ ਤਲਾਸ਼’ ਵਿੱਚੋਂ)