November 11, 2024

ਅਸ਼ੋਕ ਅਜਨਬੀ

ਕੁਕਨੂਸ
(ਹਿੰਦੀ ਕਵਿਤਾ)

ਅਨੁਵਾਦ : ਕੁਲਵੰਤ ਸਿੰਘ

ਵਿਚਾਰ
ਜਲਦੇ
ਝੁਲਸਦੇ
ਸੁਲਗਦੇ ਰਹਿੰਦੇ
ਅਤੇ ਰਾਖ਼ ਹੁੰਦੇ
ਰਾਖ਼ ਬਣ ਕੇ
ਪਏ ਰਹਿੰਦੇ
ਸਮਾਂ ਹੁੰਦਾ
ਬਚੀ ਰਾਖ਼ ਤੋਂ
ਫਿਰ ਕੋਈ ਵਿਚਾਰ
ਕੁਕਨੂਸ ਬਣ ਕੇ
ਪੈਦਾ ਹੁੰਦਾ
ਜਲਣ ਦੇ ਲਈ
ਝੁਲਸਣ ਦੇ ਲਈ