ਜਦੋਂ ਮੈਂ ਮਰਾਂ
ਜਦੋਂ ਮੈਂ ਮਰਾਂ
ਜਦੋਂ ਮੇਰਾ ਤਾਬੂਤ
ਜਨਾਜ਼ੇ ‘ਚ ਜਾ ਰਿਹਾ ਹੋਵੇ
ਤੁਸੀਂ ਕਦੇ ਨਹੀਂ ਸੋਚਣਾ ਕਿ
ਮੈਨੂੰ ਇਹ ਦੁਨੀਆਂ ਯਾਦ ਆ ਰਹੀ ਹੈ
ਕੋਈ ਹੰਝੂ ਨਾ ਵਹਾਉਣਾ
ਨਾ ਕਰਨਾ ਵਿਰਲਾਪ
ਤੇ ਨਾ ਕਰਿਓ ਅਫ਼ਸੋਸ
ਮੈਂ ਨਹੀਂ ਡਿੱਗ ਰਿਹਾ
ਰਾਖਸ਼ਸ ਦੇ ਅਥਾਹ ਕੁੰਡ ਵਿੱਚ
ਜਦੋਂ ਤੁਸੀਂ ਵੀ ਵੇਖੋ
ਕਿ ਮੇਰੀ ਲਾਸ਼ ਚੁੱਕੀ ਜਾ ਰਹੀ ਹੈ
ਮੇਰੇ ਜਾਣ ਤੇ ਨਾ ਹੋਵੇ
ਮੈਂ ਨਹੀਂ ਜਾ ਰਿਹਾ
ਮੈਂ ਤਾਂ ਸਦੀਵੀ ਪਿਆਰ ‘ਚ
ਵਿਲੀਨ ਹੋ ਰਿਹਾ ਹਾਂ
ਜਦੋਂ ਮੈਨੂੰ ਛੱਡੋਗੇ ਕਬਰ ‘ਚ
ਅਲਵਿਦਾ ਨਾ ਕਹਿਣਾ
ਯਾਦ ਰੱਖਣਾ ਇਹ ਕਬਰ ਤਾਂ
ਸਿਰਫ਼ ਇਕ ਪਰਦਾ ਹੈ
ਸਵਰਗਾਂ ਵਿਚਕਾਰ
ਤੁਸੀਂ ਸਿਰਫ਼ ਮੈਨੂੰ ਦੇਖੋਗੇ
ਇਕ ਕਬਰ ਵਿਚ ਤਉਤਰਦਾ ਹੋਇਆ
ਹੁਣ ਮੈਨੂੰ ਉੱਠਦੇ ਹੋਏ ਵੇਖੋ
ਅੰਤ ਕਿਵੇਂ ਹੋ ਸਕਦਾ ਹੈ
ਜਦੋਂ ਸੂਰਜ ਡੁੱਬਦਾ ਹੈ
ਜਾਂ ਚੰਦਰਮਾ ਅਲੋਪ ਹੁੰਦਾ ਹੈ
ਇਹ ਅੰਤ ਵਰਗਾ ਦਿਸਦਾ ਹੈ
ਇਹ ਸੂਰਜ ਡੁੱਬਣ ਵਾਂਗ ਜਾਪਦਾ ਹੈ
ਪਰ ਅਸਲ ਵਿਚ ਇਹ ਇੱਕ ਸਵੇਰ ਹੈ
ਜਦੋਂ ਕਬਰ ਤੁਹਾਨੂੰ ਬੰਦ ਕਰ ਦਿੰਦੀ ਹੈ
ਉਦੋਂ ਤੁਹਾਡੀ ਆਤਮਾ ਆਜ਼ਾਦ ਹੋ ਜਾਂਦੀ ਹੈ
ਕੀ ਤੁਸੀਂ ਕਦੇ ਵੇਖਿਆ ਹੈ
ਧਰਤੀ ਉਤੇ ਡਿੱਗਿਆ ਇੱਕ ਬੀਜ਼
ਇਕ ਨਵੀਂ ਜ਼ਿੰਦਗੀ ਨਾਲ ਨਹੀਂ ਉੱਠਦਾ?
ਫੇਰ ਕਿਉਂ ਸ਼ੱਕ ਕਰਦੇ ਹੋ ਤੁਸੀਂ
ਮਨੁੱਖ ਨਾਮ ਦੇ ਬੀਜ ਦੇ ਪੁੰਗਰਨ ‘ਤੇ?
ਕੀ ਕਦੇ ਤੁਸੀਂ ਖੂਹ ਵਿਚ
ਉਤਾਰੀ ਇਕ ਬਾਲਟੀ ਨੂੰ
ਖਾਲੀ ਵਾਪਸ ਆਉਂਦਿਆਂ ਵੇਖਿਆ ਹੈ
ਫਿਰ ਇੱਕ ਆਤਮਾ ਲਈ ਵਿਰਲਾਪ ਕਿਉਂ
ਜਦੋਂਕਿ ਇਹ ਵਾਪਸ ਆ ਸਕਦੀ ਹੈ
ਖੂਹ ਵਿਚੋਂ ਯੂਸਫ਼ ਵਾਂਗ
ਜਦੋਂ ਆਖਰੀ ਵਾਰ
ਤੁਸੀਂ ਆਪਣਾ ਮੂੰਹ ਬੰਦ ਕਰੋ
ਤੁਹਾਡੇ ਸ਼ਬਦ ਅਤੇ ਆਤਮਾ ਦਾ ਸਬੰਧ
ਹੋਵੇਗਾ ਉਸ ਦੁਨੀਆਂ ਦੇ ਨਾਲ
ਜਿੱਥੇ ਨਾ ਕੋਈ ਸਥਾਨ ਹੈ ਤੇ ਨਾ ਕੋਈ ਸਮਾਂ
ਬਿਨ ਮੇਰੇ
ਇਕ ਸਫਰ ਪਰ ਮੈਂ ਰਹਾ, ਬਿਨ ਮੇਰੇ
ਉਸ ਜਗਹ ਦਿਲ ਖੁਲ ਗਯਾ, ਬਿਨ ਮੇਰੇ
ਵੋ ਚਾਂਦ ਜੋ ਮੁਝ ਸੇ ਛਿਪ ਗਯਾ ਪੂਰਾ
ਰੁਖ਼ ਪਰ ਰੁਖ਼ ਰਖ ਕਰ ਮੇਰੇ, ਬਿਨ ਮੇਰੇ
ਜੋ ਗ਼ਮੇ ਯਾਰ ਮੇਂ ਦੇ ਦੀ ਜਾਨ ਮੈਂਨੇ
ਹੋ ਗਯਾ ਪੈਦਾ ਵੋ ਗ਼ਮ ਮੇਰਾ, ਬਿਨ ਮੇਰੇ
ਮਸਤੀ ਮੇਂ ਆਯਾ ਹਮੇਸ਼ਾ ਬਗ਼ੈਰ ਮਯ ਕੇ
ਖੁਸ਼ਹਾਲੀ ਮੇਂ ਆਯਾ ਹਮੇਸ਼ਾ, ਬਿਨ ਮੇਰੇ
ਮੁਝ ਕੋ ਮਤ ਕਰ ਯਾਦ ਹਰਗ਼ਿਜ
ਯਾਦ ਰਖਤਾ ਹੂੰ ਮੈਂ ਖੁਦ ਕੋ, ਬਿਨ ਮੇਰੇ
ਮੇਰੇ ਬਗ਼ੈਰ ਖੁਸ਼ ਹੂੰ ਮੈਂ, ਕਹਤਾ ਹੂੰ
ਕਿ ਅਯ ਮੈਂ ਰਹੋ ਹਮੇਸ਼ਾ ਬਿਨ ਮੇਰੇ
ਰਾਸਤੇ ਸਬ ਥੇ ਬੰਦ ਮੇਰੇ ਆਗੇ
ਦੇ ਦੀ ਏਕ ਖੁਲੀ ਰਾਹ ਬਿਨ ਮੇਰੇ
ਮੇਰੇ ਸਾਥ ਦਿਲ ਬੰਦਾ ਕੈਕੂਬਾਦ ਕਾ
ਵੋ ਕੈਕੂਬਾਦ ਭੀ ਹੈ ਬੰਦਾ ਬਿਨ ਮੇਰੇ
ਮਸਤ ਸ਼ਮਸੇ ਤਬਰੀਜ਼ ਕੇ ਜਾਮ ਸੇ ਹੁਆ
ਜਾਮੇ ਮਯ ਉਸਕਾ ਰਹਤਾ ਨਹੀਂ ਬਿਨ ਮੇਰੇ
Read more
ਬਾਬਾ ਬੁੱਲ੍ਹੇ ਸ਼ਾਹ : ਪੰਜਾਬੀ ਦੀ ਰਹੱਸਮਈ ਸੂਫ਼ੀ ਆਵਾਜ਼
ਸੂਫ਼ੀ ਕਾਵਿ : ਹਾਫ਼ਿਜ਼ ਸ਼ਿਰਾਜ਼ੀ
ਉਰਦੂ ਸ਼ਾਇਰੀ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਦਾ ਜ਼ਿਕਰ