November 11, 2024

ਕਾਫ਼ੀ / ਸ਼ਾਹ ਹੁਸੈਨ

ਕਾਫ਼ੀ / ਸ਼ਾਹ ਹੁਸੈਨ

ਨਾਲ ਸਜਣ ਦੇ ਰਹੀਏ ।
ਝਿੜਕਾਂ ਝੰਬਾਂ ਤੇ ਤਕਸੀਰਾਂ,
ਸੋ ਭੀ ਸਿਰ ਤੇ ਸਹੀਏ ।

ਜੇ ਸਿਰ ਕੱਟ ਲੈਣ ਧੜ ਨਾਲੋਂ,
ਤਾਂ ਭੀ ਆਹ ਨ ਕਹੀਏ ।

ਚੰਦਨ ਰੁੱਖ ਲਗਾ ਵਿਚ ਵੇਹੜੇ,
ਜ਼ੋਰ ਧਿਙਾਣੇ ਖਹੀਏ ।

ਮਰਣ ਮੂਲ ਤੇ ਜੀਵਣ ਲਾਹਾ,
ਦਿਲਗੀਰੀ ਕਿਉਂ ਰਹੀਏ ।

ਕਹੈ ਹੁਸੈਨ ਫ਼ਕੀਰ ਸਾਂਈਂ ਦਾ,
ਰੱਬ ਦਾ ਦਿੱਤਾ ਸਹੀਏ ।

ਹਾਸ਼ਿਮ ਸ਼ਾਹ

ਸੰਭਲ ਖੇਤ ਮੀਆਂ! ਇਸ਼ਕੇ ਦਾ
ਸੰਭਲ ਖੇਤ ਮੀਆਂ! ਇਸ਼ਕੇ ਦਾ,
ਹੁਣ ਨਿਕਲੀ ਤੇਗ਼ ਮਿਆਨੋਂ ।
ਖਾ ਮਰ ਜ਼ਹਿਰ ਪਿਆਰੀ ਕਰਕੇ,
ਜੇ ਲਈ ਹਈ ਏਸ ਦੁਕਾਨੋਂ ।
ਸਿਰ ਦੇਵਣ ਦਾ ਸਾਕ ਇਸ਼ਕ ਦਾ,
ਹੋਰ ਨਫ਼ਾ ਨ ਅਕਲ ਗਿਆਨੋਂ ।
ਹਾਸ਼ਮ ਬਾਝ ਮੁਇਆਂ ਨਹੀਂ ਬਣਦੀ,
ਅਸਾਂ ਡਿੱਠਾ ਵੇਦ ਕੁਰਾਨੋਂ ।