February 6, 2025

ਕਵਿਤਾਵਾਂ : ਸਵਰਨਜੀਤ ਸਵੀ

ਚੇਤਨਾ ਦੀ ਧਾਰਾ

ਪ੍ਰੋਗ੍ਰਾਮਿੰਗ
ਕਰ ਲਈਏ
ਤਾਂ ਬਿਹਤਰ
ਨਹੀਂ ਤਾਂ
ਹੋ ਜਾਵਾਂਗੇ
ਸ੍ਵੈ-ਚੇਤਨਾ ਦੀ ਰੇਂਜ
ਨਹੀਂ ਫੜ ਸਕਦੇ!

ਤਾਂ ਹੀ
ਹਰਾਰੀ ਜਹੇ ਚਿੰਤਕ
ਕਹਿ ਰਹੇ
ਕਿ ਮਨੁੱਖ ਮਸ਼ੀਨ ਦਾ
ਗ਼ੁਲਾਮ ਹੋ ਜਾਵੇਗਾ
ਅਣਜਾਣ ਤਾਂ ਨਹੀਂ
ਚੇਤਨਾ ਦੀ ਧਾਰਾ ਤੋਂ!

ਕਥਾ

ਸਦੀਆਂ ਤੋਂ
ਹਰ ਦੇਸ ਕੌਮ ਤੇ ਮਨੁੱਖ ਕੋਲ਼
ਕਥਾ-ਕਹਾਣੀਆਂ
ਤੇ ਮਿੱਥਾਂ ਦਾ
ਆਪੋ-ਆਪਣਾ ਖ਼ਜ਼ਾਨਾ

ਵੀਹਵੀਂ ਸਦੀ ਨੇ
ਘੜੀਆਂ
ਤਿੰਨ ਕਹਾਣੀਆਂ

‘ਇਤਿਹਾਸ ਕੌਮਾਂ ਦੀ ਜੱਦੋਜਹਿਦ
ਨਿੱਤਰੇਗੀ ਕੌਮ ਇੱਕੋ’

‘ਇਤਿਹਾਸ ਜਮਾਤੀ ਘੋਲ਼ ਹੈ
ਸਾਂਝਾਂ ਇੱਕ ਧਰੁਵੀ
ਸਮਾਜਿਕ ਸਿਸਟਮ
ਬਰਾਬਰਤਾ ਮਿਲੇਗੀ
ਆਜ਼ਾਦੀ ਦੀ ਕੀਮਤ ‘ਤੇ

‘ਇਤਿਹਾਸ
ਜ਼ੁਲਮ ਖ਼ਿਲਾਫ਼
ਆਜ਼ਾਦੀ ਲਈ ਸੰਘਰਸ਼
ਖੁੱਲ੍ਹ
ਮਿਲਵਰਤਨ
ਸ਼ਾਂਤੀ
ਘੱਟੋ-ਘੱਟ ਕੰਟਰੋਲ
ਕੁੱਝ ਨਾਬਰਾਬਰੀ ਦੀ ਕੀਮਤ ਤੇ’

ਸੰਸਾਰ ਜੰਗ ਨੇ
ਢਾਅ ਲਿਆ ਫਾਸ਼ੀਵਾਦ
ਲੜਦੇ ਰਹੇ
ਕਮਿਊਨਿਸਟ ਤੇ ਲਿਬਰਲ ਚਾਲ਼ੀ ਸਾਲ
ਢਹਿ ਗਿਆ ਕਮਿਊਨਿਜਮ
ਰਹਿ ਗਈ ਖੁੱਲ੍ਹ

ਆ ਗਈ ਖੁੱਲ੍ਹੀ ਮੰਡੀ
ਡੈਮੋਕਰੇਸੀ
ਮਨੁੱਖੀ ਅਧਿਕਾਰਾਂ ਦਾ ਹੋਕਾ
ਦਿਲ
ਸ਼ਾਂਤੀ
ਆਜ਼ਾਦੀ
ਖ਼ੁਸ਼ਹਾਲੀ

‘ਸਦੀਆਂ ਦੇ ਸਖ਼ਸ਼ੀ ਦਮਨ ਦਾ ਅੰਤ’

ਸਦੀ ਦੇ ਨਾਲ ਨਾਲ
ਬਦਲੀ ਹਵਾ
ਗਲੋਬਲ ਹੋ ਗਈ ਕਥਾ

ਲੋਕਲ ਤੇ ਗਲੋਬਲ ਦਾ ਮਿਸ਼ਰਣ
‘ਗਲੋਬਲ ਪਿੰਡ’
ਆਜ਼ਾਦੀ ਦਾ ਭਰਮ

ਕੰਧਾਂ ਫਿਰ ਨਮੂਦਾਰ ਹੋਈਆਂ
‘ਪਰਵਾਸ ਤੇ ਪਾਬੰਦੀ
ਵਪਾਰ ਦੀ ਖੁੱਲ੍ਹ’

ਨਿਆਂ ਦੀਆਂ ਕੱਸੀਆਂ ਵਾਗਾਂ
ਪ੍ਰੈੱਸਦੀ ਆਜ਼ਾਦੀ ਤੇ ਰੋਕਾਂ
ਹਰ ਵਿਰੋਧ ਬਣ ਗਿਆ
ਦੇਸ-ਧ੍ਰੋਹ ਦਾ ਦੋਸ਼ੀ

ਤਾਕਤਵਰ ਨੇਤਾ
ਅੰਦਰਖਾਤੇ ਬਣ ਗਏ ਡਿਕਟੇਟਰ

ਵੀਹਵੀਂ ਸਦੀ ਦਾ
ਗਲਤ ਚੀਨ
ਕਈਆਂ ਨੂੰ ਜਾਪਣ ਲੱਗਾ ਚੰਗਾ
ਧਰਮ
ਜਾਤ
ਜੈਂਡਰ
ਫਿਰ ਚੰਗੇ ਲੱਗਣ ਲੱਗੇ

ਖੁੱਲ੍ਹ ਤੇ ਗਲੋਬਲ ਹੁਣ
ਛੋਟੇ ਕੁਲੀਨ ਵਰਗ ਦਾ
ਟੋਲਾ ਜਾਪਣ ਲੱਗਾ
ਲੋਕਾਂ ਦਾ ਸਰਮਾਇਆ
ਕੁਲੀਨ ਟੋਲੇ ਹੱਥ ਆਇਆ
ਬਣੇ ਧਨ-ਕੁਬੇਰ!
ਅੱਜ ਤਿੰਨੇ ਕਥਾਵਾਂ
ਦੇ ਅੰਤ ਤੇ ਖੜੇ ਅਵਾਕ!

ਕਥਾ ਤੁਰ ਪਈ
ਸਰੀਰ ਨੂੰ ਕਾਬੂ ਕਰ
ਮਨ ਨੂੰ ਡਿਜ਼ਾਈਨ ਕਰਨ ਵੱਲ
ਅੰਤਰ-ਮਨ ਦੀ
ਕੀ? ਕਿਉਂ? ਕਿਵੇਂ?
ਕੀ, ਕਿਉਂ ਤੇ ਕਿਵੇਂ
ਆਪਣੇ ਹੁਕਮ ‘ਚ
ਕਰਨ ਦੀ…

ਇਨਫੋ-ਬਾਇਓਟੈੱਕ ਦੀ
ਬਲੌਕਚੇਨ ਤਾਂ ਚੱਲ ਪਈ ਹੁਣ….