
ਗ਼ਜ਼ਲ
ਇਹ ਜੀਵਨ ਹੈ ਸੋ ਹਰ ਹੀਲੇ ਹੀ ਇਸ ਨੂੰ ਘਾਲਣਾ ਪੈਂਦੈ
ਕਿ ਏਥੇ ਤਾਂ ਸਿਕੰਦਰ ਨੂੰ ਵੀ ਰੇਤਾ ਛਾਨਣਾ ਪੈਂਦੈ
ਇਹੀ ਹੈ ਰੀਤ ਰੁੱਤਾਂ ਦੀ ਕਿ ਇਸ ਜੀਵਨ ਦੇ ਬਾਗ ਅੰਦਰ
ਜੋ ਹੱਥੀਂ ਪਾਲਿਆ ਹੁੰਦਾ ਉਸੇ ਨੂੰ ਛਾਂਗਣਾ ਪੈਂਦੈ
ਇਹ ਇਕ ਸਿੱਕੇ ਦੇ ਦੋ ਪਾਸੇ ਨੇ ਪਰ ਦਿਲ ‘ਤੇ ਅਸਰ ਵੱਖਰੇ
ਕਿਸੇ ਨੂੰ ਤਿਆਗਣਾ ਬਣਦੈ, ਕਿਸੇ ਨੂੰ ਤਿਆਗਣਾ ਪੈਂਦੈ
ਜਦ ਆਪਣਾ ਆਪ ਨਈਂ ਦਿਸਦਾ ਤਾਂ ਮਜ਼ਬੂਰੀ ਹੈ ਅੱਖਾਂ ਦੀ
ਕਿ ਹੋਰਾਂ ਦੀ ਨਜ਼ਰ ਦੇ ਨਾਲ ਖੁਦ ਨੂੰ ਝਾਕਣਾ ਪੈਂਦੈ
ਕਦੇ ਸ਼ਿਅਰਾਂ ਦੀ ਇਹ ਛਹਿਬਰ ਮਿਲੇ ‘ਆਲਮ’ ਨੂੰ ਸੁੱਤੇ ਸਿਧ
ਕਦੇ ਤੂੜੀ ਦੇ ਢੇਰਾਂ ‘ਚੋਂ ਸੂਈ ਨੂੰ ਭਾਲਣਾ ਪੈਂਦੈ।
Read more
ਦਾਦਰ ਪੰਡੋਰਵੀ
ਸੁਰਿੰਦਰ ਸੀਰਤ
ਅਮਰਿੰਦਰ ਸੋਹਲ