
ਮੱਥੇ ਦਾ ਚਾਨਣ
ਮਨ ਮਸਤਕ ‘ਚ
ਪੁੰਗਰਨ
ਕਰੂੰਬਲ਼ਾਂ
ਫੁੱਲ ਪੱਤੇ
ਟਾਹਣੀਆਂ
ਐਨਾ ਵੀ ਕੱਟਣਾ ਛਾਂਟਣਾ ਕਾਹਦਾ
ਤਰਤੀਬੇ
ਬੇਤਰਤੀਬੇ
ਆਪ-ਮੁਹਾਰੇ
ਫੈਲਣ ਮੌਲਣ ‘ਚ ਵੀ ਹੋਵੇ
ਰੁੱਖਾਂ ਦੀ ਖ਼ੂਬਸੂਰਤੀ
ਕਵਿਤਾ ਵੱਲ ਯਾਤਰਾ
ਕਵਿਤਾ ਜਿਹਾ ਕੁਝ ਔੜਦਾ
ਮੈਸੇਜ ਲਿਖ
ਆਪਣੇ ਆਪ ਨੂੰ ਭੇਜ ਲੈਂਦਾ ਹਾਂ ਹੁਣ
ਹੁਣ ਮੈਨੂੰ
ਸਮਝ ਆਉਣ ਲੱਗੀ ਹੈ ਕਵਿਤਾ
ਚੱਕਰਵਿਊ ਦਾ ਭੇਤ
ਤੁਰਨਾ ਸਿੱਖ ਗਈ ਮੇਰੀ ਧੀ
ਕੁਝ ਕਦਮ ਪੁੱਟਦੀ ਹੈ ਮਸੀਂ
ਉਹਦੇ ਲਈ ਚਾਂਦੀ ਦੀਆਂ ਝਾਂਜਰਾਂ ਲਿਆਂਦੀਆਂ
ਚਾਅ ਨਾਲ ਪੈਰਾਂ ‘ਚ ਪਾਈਆਂ
ਉਹਨੂੰ ਪੈਰਾਂ ‘ਚ ਅੜਦੀਆਂ ਜਾਪਣ
ਪਤਾ ਨਹੀਂ ਕਿਹੜੇ ਵੇਲੇ
ਪੈਰ ‘ਚੋਂ ਕੱਢ ਲੈਂਦੀ
ਸੱਜੀ ਕਦੇ ਖੱਬੀ ਝਾਂਜਰ
ਹੱਥ ‘ਚ ਫੜ ਛਣਕਾਉਂਦੀ
ਪੈਰ ‘ਚ ਅੜਦੀ ਚੀਜ਼ ਨੂੰ ਖੇਡ ਬਣਾ ਲੈਂਦੀ
Read more
ਫ਼ੈਜ਼ ਅਹਿਮਦ ਫ਼ੈਜ਼
ਸਾਹਿਰ ਲੁਧਿਆਣਵੀ
ਫ਼ਹਮੀਦਾ ਰਿਆਜ਼